Tirchinazar.com
 
 
BREAKING NEWS
ਬਦਲਾਖੋਰੀ ਦੀ ਸਿਆਸਤ ਹੀ ਮੈਨੂੰ ਸੰਗਰੂਰ ਖਿੱਚ ਲਿਆਈ: ਖਹਿਰਾ    » ਦਸਵੀਂ ’ਚ ਕੁੜੀਆਂ ਨੇ ਬਾਜ਼ੀ ਮਾਰੀ    » ਭਗਵੰਤ ਮਾਨ ਵੱਲੋਂ ਸੂਬੇ ’ਚ ਪਾਰਟੀ ਲਈ ਪ੍ਰਚਾਰ ਮੁਹਿੰਮ ਸ਼ੁਰੂ    » ਬਰਤਾਨਵੀ ਸੰਸਦ ’ਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਭਾਰਤ ’ਚ ਧਾਰਮਿਕ ਅਜ਼ਾਦੀ ’ਤੇ ਚਰਚਾ ਵੇਲੇ ਕਿਉਂ ਹੋਇਆ    » ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ : 2 ਪੰਜਾਬੀਆਂ ਨੇ ਕਿਵੇਂ ਫਿਲਮੀ ਤਰੀਕੇ ਨਾਲ 12 ਅਰਬ ਤੋਂ ਵੱਧ ਦਾ ਸੋਨਾ ਤੇ ਨਕਦੀ ਲੁੱਟੀ    » ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, BSF ਅਤੇ ਕੇਂਦਰੀ ਏਜੰਸੀਆਂ ਤਾਲਮੇਲ ਨੂੰ ਹੋਰ ਮਜਬੂਤ ਕਰਨ - ਸਪੈਸ਼ਲ ਡੀਜੀਪੀ    » ਕੇਜਰੀਵਾਲ ਹੀ ਰਹਿਣਗੇ CM, ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ    » ਸ਼ਹੀਦ ਭਗਤ ਸਿੰਘ ‘ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬਰਾਬਰ ਕੇਜਰੀਵਾਲ ਦੀ ਫੋਟੋ ਲਗਾਈ ? ਆਪ ਕਸੂਤੀ ਫਸੀ    » ਆਮ ਵਿਅਕਤੀ ਵਾਂਗ ਕੇਜਰੀਵਾਲ ਨੂੰ ਮਿਲ ਸਕਦੇ ਹਨ ਮਾਨ: ਤਿਹਾੜ ਜੇਲ੍ਹ ਅਧਿਕਾਰੀ    »
               
April 27, 2024, 12:02 PM  
ਸਿੱਧੂ ਮੂਸੇਵਾਲਾ ਦੀ ਮਾਂ ਮਾਰਚ ਮਹੀਨੇ ਬੱਚੇ ਨੂੰ ਦੇਵੇਗੀ ਜਨਮ
 
    28 Feb 2024
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਖੇੜੇ ਆਉਣ ਵਾਲੇ ਹਨ। ਉਸ ਦੇ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਵੇਗੀ। ਉਨ੍ਹਾਂ ਨੇ ਆਈਵੀਐੱਫ ਵਿਧੀ ਨੂੰ ਅਪਣਾਇਆ ਹੈ ਅਤੇ ਫਿਲਹਾਲ ਉਹ ਮੈਡੀਕਲ ਟੀਮ ਦੀ‌ ਨਿਗਰਾਨੀ ਹੇਠ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਹਨ। 58 ਸਾਲਾਂ ਚਰਨ ਕੌਰ ਦੀ ਕੁੱਖੋਂ ਸੁਭਦੀਪ ਸਿੰਘ ਨੇ ਜਨਮ ਲਿਆ ਸੀ, ਜੋ ਜਵਾਨ ਹੋਕੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਇਆ ਪਰ 29 ਮਈ 2022 ਨੂੰ ਉਸ ਦਾ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ। ਉਸ ਸਮੇਂ ਪਰਿਵਾਰ ਦੇ ਇਸ ਇੱਕਲੌਤੇ ਪੁੱਤ ਦੇ ਜਾਣ ਦਾ ਸਾਰੇ ਪਾਸਿਓਂ ਬਹੁਤ ਦੁੱਖ ਮਨਾਇਆ ਗਿਆ ਸੀ ਅਤੇ ਲੋਕਾਂ ਵਲੋਂ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮੁੜ ਨਵੇਂ ਸਿਰੇ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਲਈ ਆਖਿਆ ਜਾ ਰਿਹਾ ਸੀ। ਮੂਸੇਵਾਲਾ ਦੇ ਮਾਤਾ ਚਰਨ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਮਿਲ ਵੀ ਨਹੀਂ ਰਹੇ ਸਨ। ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਘਰ ਵਿੱਚ ਬੱਚੇ ਦੇ ਮਾਰਚ ਮਹੀਨੇ ਜਨਮ ਲੈਣ ਦੀ ਪੁਸ਼ਟੀ ਕੀਤੀ ਹੈ।
 
ਤਾਜ਼ਾ ਖਬਰਾਂ
  19 Apr 2024
 
  19 Apr 2024
 
  19 Apr 2024
 
  19 Apr 2024
 
ਵਿਦੇਸ਼ੀ ਖਬਰਾਂ
  19 Apr 2024
  19 Apr 2024
  19 Apr 2024
 
  02 Apr 2024
  02 Apr 2024