ਆਮ ਵਿਅਕਤੀ ਵਾਂਗ ਕੇਜਰੀਵਾਲ ਨੂੰ ਮਿਲ ਸਕਦੇ ਹਨ ਮਾਨ: ਤਿਹਾੜ ਜੇਲ੍ਹ ਅਧਿਕਾਰੀ
 04 Apr 2024
ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹ ਵਿੱਚ ਬੰਦ ਆਪਣੇ ਦਿੱਲੀ ਦੇ ਹਮਰੁਤਬਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਮੁਲਾਕਾਤ ਜੰਗਲਾ ਵਿੱਚ ਆਮ ਵਿਅਕਤੀ ਵਾਂਗ ਮਿਲ ਸਕਦੇ ਹਨ। ਇੱਕ ਦਿਨ ਪਹਿਲਾਂ ਸ੍ਰੀ ਮਾਨ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮੰਗੀ ਸੀ। ਮੁਲਾਕਾਤ ਜੰਗਲਾ ਲੋਹੇ ਦਾ ਜਾਲ ਹੈ, ਜੋ ਜੇਲ੍ਹ ਅੰਦਰ ਕਮਰੇ ਵਿਚ ਕੈਦੀ ਨੂੰ ਮੁਲਾਕਾਤੀ ਤੋਂ ਵੱਖ ਕਰਦਾ ਹੈ। ਮੁਲਾਕਾਤੀ ਅਤੇ ਕੈਦੀ ਗਰਿੱਲ ਆਹਮੋ ਸਾਹਮਣੇ ਬੈਠ ਸਕਦੇ ਹਨ ਅਤੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਨ।
|