ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ : 2 ਪੰਜਾਬੀਆਂ ਨੇ ਕਿਵੇਂ ਫਿਲਮੀ ਤਰੀਕੇ ਨਾਲ 12 ਅਰਬ ਤੋਂ ਵੱਧ ਦਾ ਸੋਨਾ ਤੇ ਨਕਦੀ ਲੁੱਟੀ
19 Apr 2024
17 ਅਪ੍ਰੈਲ 2023 ਨੂੰ ਇੱਕ ਕਾਰਗੋ ਜਹਾਜ਼ ਵਿੱਚ ਲਗਭਗ 2 ਕਰੋੜ ਕੈਨੇਡੀਅਨ ਡਾਲਰ ਮੁੱਲ ਦਾ ਸ਼ੁੱਧ ਸੋਨਾ ਜਿਸਦਾ ਵਜ਼ਨ ਚਾਰ ਕੁਇੰਟਲ ਸੀ, ਅਤੇ ਕਰੀਬ 25 ਲੱਖ ਦੀ ਕਈ ਕਿਸਮ ਦੀ ਵਿਦੇਸ਼ੀ ਕਰੰਸੀ ਕੈਨੇਡਾ ਲਿਆਂਦੇ ਗਏ। ਜਿਵੇਂ ਹੀ ਇੱਕ ਕਾਰਗੋ ਜਹਾਜ਼ ਰਾਹੀਂ ਟੋਰਾਂਟੋ ਪੀਅਰਸਨ ਹਵਾਈ ਅੱਡੇ ਉੱਤੇ ਪਹੁੰਚੇ ਲੁੱਟ ਲਏ ਗਏ। ਇਸ ਲੁੱਟ ਦੀ ਭਾਰਤੀ ਰੁਪਏ ਵਿੱਚ ਕੀਮਤ 12 ਅਰਬ 15 ਕਰੋੜ ਰੁਪਏ ਬਣਦੀ ਹੈ। ਸੀਬੀਸੀ ਕੈਨੇਡਾ ਮੁਤਾਬਕ ਪੀਲ ਰੀਜਨਲ ਪੁਲਿਸ ਮੁਖੀ ਨਿਸ਼ਾਨ ਦੁਰਾਈਅੱਪਾ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਕਹਾਣੀ ਜਿੰਨੀ ਸਨਸਨੀਖੇਜ਼ ਹੈ ਅਤੇ ਸ਼ਾਇਦ ਜਿਵੇਂ ਅਸੀਂ ਮਜ਼ਾਕ ਵਿੱਚ ਕਹਿੰਦੇ ਹਾਂ ਨੈਟਫਲਿਕਸ ਦੇ ਕਿਸੇ ਲੜੀਵਾਰ ਫਿਲਮੀ ਵਰਗੀ ਹੈ।” ਮੁੱਖ ਜਾਂਚ ਕਰਤਾ ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਇਸ ਦਲੇਰਾਨਾ ਲੁੱਟ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਿੱਚ ਏਅਰ ਕੈਨੇਡਾ ਦੇ ਦੋ ਮੁਲਾਜ਼ਮਾਂ ਨੇ ਸਾਥ ਦਿੱਤਾ। ਬੁੱਧਵਾਰ ਨੂੰ ਨਿਸ਼ਾਨ ਦੁਰਾਈਅੱਪਾ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਅਮਰੀਕਾ ਦੇ ਸ਼ਰਾਬ, ਤੰਬਾਕੂ, ਫਾਇਰ ਆਰਮ ਅਤੇ ਧਮਾਕੇਖੇਜ਼ ਸਮੱਗਰੀ (ਏਟੀਐੱਫ) ਨਾਲ ਮਿਲਾ ਕੇ ਕੀਤੀ ਸਾਂਝੀ ਤਫ਼ਤੀਸ਼ ਤੋਂ ਬਾਅਦ ਗ੍ਰਿਫ਼ਤਾਰੀਆਂ ਅਤੇ 19 ਇਲਜ਼ਾਮ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਫਾਇਰ ਆਮਰ ਜੋ ਕਿ ਕੈਨੇਡਾ ਪਹੁੰਚਾਏ ਜਾਣੇ ਸਨ, ਫੜੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਾਲਾ ਬਹੁਤ ਹੀ ਧਿਆਨ ਨਾਲ ਵਿਉਂਤਿਆ ਹੋਇਆ ਅਤੇ ਚੰਗੀ ਤਰ੍ਹਾਂ ਸੰਗਠਿਤ ਅਪਰਾਧੀਆਂ ਦਾ ਸਮੂਹ ਹੈ। ਜਿਸ ਵਿੱਚ ਕੈਨੇਡਾ ਦੇ ਅੰਦਰੋਂ ਵੀ ਅਤੇ ਬਾਹਰੋਂ ਵੀ ਅਪਰਾਧੀ ਸ਼ਾਮਲ ਹਨ। ਬਰੈਂਪਟਨ ਵਾਸੀ ਪਰਮਪਾਲ ਸਿੱਧੂ (54), ਜੋ ਕਿ ਗੋਦਾਮ ਵਿੱਚ ਕੰਮ ਕਰਦੇ ਸੀ। ਉਨ੍ਹਾਂ ਨੂੰ 5000 ਡਾਲਰ ਤੋਂ ਜ਼ਿਆਦਾ ਦੀ ਲੁੱਟ ਅਤੇ ਇੰਡਿਕਟੇਬਲ ਅਪਰਾਧ (ਗੰਭੀਰ ਅਪਰਾਧ)ਦੀ ਸਾਜਿਸ਼ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦ ਕਿ ਬਰੈਂਪਟਨ ਦੇ ਹੀ ਸਿਮਰ ਪ੍ਰੀਤ ਪਨੇਸਰ (31) ਲਈ ਦੇਸ ਵਿਆਪੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤਾ ਗਿਆ ਹੈ। ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਦੱਸਿਆ ਕਿ ਪਨੇਸਰ ਉਸ ਗੋਦਾਮ ਵਿੱਚ ਮੈਨੇਜਰ ਸੀ, (ਜਿੱਥੋਂ ਚੋਰੀ ਹੋਈ)। ਉਸੇ ਨੇ ਪੁਲਿਸ ਨੂੰ ਲੁੱਟ ਤੋਂ ਬਾਅਦ ਸਾਰੀ ਥਾਂ ਦੀ ਇੱਕ “ਫੇਰੀ” ਲਵਾਈ ਸੀ। ਸੀਬੀਸੀ ਦੀ ਖ਼ਬਰ ਮੁਤਾਬਕ ਪਨੇਸਰ ਨੇ ਪਿਛਲੀਆਂ ਗਰਮੀਆਂ ਵਿੱਚ ਏਅਰ ਕੈਨੇਡਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਕਿਹਾ ਕਿ ਅਪਰਾਧੀਆਂ ਨੂੰ ਲੁੱਟ ਨੂੰ ਅੰਜਾਮ ਦੇਣ ਲਈ ਏਅਰ ਕੈਨੇਡ ਦੇ ਅੰਦਰੂਨੀ ਲੋਕਾਂ ਦੀ ਲੋੜ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇੱਕ ਨੇ ਅੱਜ ਗ੍ਰਿਫ਼ਤਾਰੀਆਂ ਦਾ ਐਲਾਨ ਹੋਣ ਤੋਂ ਪਹਿਲਾਂ ਕੰਪਨੀ ਛੱਡ ਦਿੱਤੀ ਅਤੇ ਦੂਜੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਸਾਰਾ ਕੁਝ ਅਦਾਲਤ ਦੇ ਸਨਮੁੱਖ ਹੋਣ ਕਰਕੇ ਵਧੇਰੇ ਟਿੱਪਣੀਆਂ ਕਰਨ ਤੋਂ ਅਸਮਰਥਤਾ ਜ਼ਾਹਰ ਕੀਤੀ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਵੱਲੋਂ ਪਛਾਣੇ ਗਏ ਦੋਵੇਂ ਜਣੇ ਲੁੱਟ ਸਮੇਂ ਏਅਰ ਕੈਨੇਡਾ ਵਿੱਚ ਕਾਰਗੋ ਵਿਭਾਗ ਵਿੱਚ ਮੁਲਾਜ਼ਮ ਸਨ।ਸੀਬੀਸੀ ਦੀ ਖ਼ਬਰ ਮੁਤਾਬਕ ਉਸੇ ਸ਼ਾਮ ਬਰਿੰਕਸ ਕੈਨੇਡਾ ਨਾਮ ਦੀ ਕੰਪਨੀ ਨੇ ਇਹ ਸੋਨਾ ਅਤੇ ਨਗਦੀ ਹਵਾਈ ਅੱਡੇ ਤੋਂ ਲੈ ਕੇ ਜਾਣਾ ਸੀ। ਜਿਉਂ ਹੀ ਇੱਕ ਕਾਰਗੋ ਜਹਾਜ਼ ਵਿੱਚ ਲਗਭਗ 2 ਕਰੋੜ ਕੈਨੇਡੀਅਨ ਡਾਲਰ ਮੁੱਲ ਦਾ ਸ਼ੁੱਧ ਸੋਨਾ ਜਿਸਦਾ ਵਜ਼ਨ ਚਾਰ ਕੁਇੰਟਲ ਸੀ, ਅਤੇ ਕਰੀਬ 25 ਲੱਖ ਦੀ ਕਈ ਕਿਸਮ ਦੀ ਵਿਦੇਸ਼ੀ ਕਰੰਸੀ ਇੱਕ ਕਾਰਗੋ ਜਹਾਜ਼ ਰਾਹੀਂ ਟੋਰਾਂਟੋ ਪੀਅਰਸਨ ਹਵਾਈ ਅੱਡੇ ਉੱਤੇ ਪਹੁੰਚੇ। ਹਵਾਈ ਅੱਡੇ ਦੇ ਕਾਰਗੋ ਕੰਪਾਊਂਡ ਤੋਂ ਚੋਰੀ ਕਰ ਲਏ ਗਏ। ਬਰਿੰਕਸ ਕੈਨੇਡਾ ਨੇ ਚੋਰੀ ਵਿੱਚ ਲੁੱਟੇ ਗਏ ਪੈਸੇ ਲਈ ਏਅਰ ਕੈਨੇਡਾ ਉੱਪਰ ਮੁਕੱਦਮਾ ਕੀਤਾ ਹੋਇਆ ਹੈ। ਜਦਕਿ ਏਅਰ ਕੈਨੇਡਾ ਨੇ ਕੰਪਨੀ ਵੱਲੋਂ ਮੁਕੱਦਮੇ ਵਿੱਚ ਲਾਏ ਇਲਜ਼ਾਮਾਂ ਅਤੇ ਆਪਣੇ ਵੱਲੋਂ ਕਿਸੇ ਵੀ ਕੁਤਾਹੀ ਜਾਂ ਚੋਰੀ ਵਿੱਚ ਕਿਸੇ ਵੀ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ।ਸੀਬੀਸੀ ਨੇ ਮੈਵਿਟੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਾਂਚ ਅਧਿਕਾਰੀਆਂ ਨੇ ਡਰਾਈਵਰ ਦੀ ਪਛਾਣ 25 ਸਾਲਾ ਡੁਰਾਂਟੇ ਕਿੰਗ-ਮੈਕਲੀਨ ਵਜੋਂ ਕੀਤੀ ਹੈ। ਪੀਲ ਪੁਲਿਸ ਨੇ ਗ੍ਰਿਫ਼ਤਾਰੀਆਂ ਬਾਰੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕਿੰਗ-ਮੈਕਲੀਨ ਫਿਲਹਾਲ ਅਮਰੀਕਾ ਵਿੱਚ ਪੁਲਿਸ ਹਿਰਾਸਤ ਵਿੱਚ ਹੈ। ਉਸ ਨੂੰ ਸਤੰਬਰ ਵਿੱਚ ਪੈਨਸਲਵੇਨੀਆ ਦੇ ਇੱਕ ਪੇਂਡੂ ਨਾਕੇ ਤੋਂ ਫੜ ਲਿਆ ਗਿਆ ਸੀ। ਉਸ ਦੀ ਭਾੜੇ ਦੀ ਕਾਰ ਵਿੱਚੋਂ ਪੁਲਿਸ ਨੂੰ 65 ਫਾਇਰ ਆਰਮ ਮਿਲੇ ਸਨ। ਇਨ੍ਹਾਂ ਵਿੱਚੋਂ ਦੋ ਨੂੰ ਮੋਡੀਫਾਈ ਕਰਕੇ ਪੂਰਨ ਰੂਪ ਵਿੱਚ ਸਵੈਚਾਲਿਤ ਬਣਾਇਆ ਗਿਆ ਸੀ ਜਦਕਿ ਪੰਜ ਉੱਪਰ ਕੋਈ ਵੀ ਪਛਾਣ ਸੰਖਿਆ ਨਹੀਂ ਸੀ। ਮੈਵਿਟੀ ਅਤੇ ਏਟੀਐੱਫ ਦਾ ਦਾਅਵਾ ਹੈ ਕਿ ਇਹ ਬੰਦੂਕਾਂ ਕੈਨੇਡਾ ਭੇਜੀਆਂ ਜਾਣੀਆਂ ਸਨ। ਮੈਵਿਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਲਜ਼ਾਮ ਲਗਾ ਰਹੇ ਹਾਂ ਕਿ ਇਸ ਲੁੱਟ ਵਿੱਚ ਸ਼ਾਮਲ ਕੁਝ ਜਣੇ ਅਸਲ੍ਹੇ ਦੀ ਤਸਕਰੀ ਵਿੱਚ ਵੀ ਸ਼ਾਮਲ ਸਨ। ਪੀਲ ਪੁਲਿਸ ਨੇ ਪਰਮਲਿੰਗਮ ਉੱਪਰ ਇੰਕਟੇਬਲ ਅਪਰਾਧ ਦੇ ਇਲਜ਼ਾਮ ਲਾਏ ਹਨ। ਉਸ ਨੂੰ ਅਮਰੀਕਾ ਦੀ ਇੱਕ ਗਰੈਂਡ ਜਿਊਰੀ ਨੇ ਫਾਇਰ ਆਰਮ ਤਸਕਰੀ ਅਤੇ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਵਿੱਚ ਮੁਲਜ਼ਮ ਕਰਾਰ ਦਿੱਤਾ ਹੋਇਆ ਹੈ। ਕਿੰਗ-ਮੈਕਲੀਨ ਦੀ ਓਂਟਾਰੀਓ ਵਿੱਚ 5000 ਡਾਲਰ ਤੋਂ ਵੱਧ ਦੀ ਚੋਰੀ ਅਤੇ ਚੋਰੀ ਦਾ ਸਮਾਨ ਰੱਖਣ ਲਈ ਲੋੜੀਂਦਾ ਹੈ। ਉਸ ਖਿਲਾਫ਼ ਪੀਲ ਪੁਲਿਸ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੋਇਆ ਹੈ। ਮੈਵਿਟੀ ਨੇ ਦੱਸਿਆ ਕਿ ਲੁੱਟ ਦੇ ਸੰਬੰਧ ਵਿੱਚ ਪਿਛਲੇ ਇੱਕ ਸਾਲ ਦੌਰਾਨ ਟਾਸਕ ਫੋਰਸ ਨੇ 37 ਛਾਪੇ ਮਾਰੇ ਹਨ। ਇਸ ਦੌਰਾਨ ਉਨ੍ਹਾਂ ਨੂੰ 4,30,000 ਨਗਦੀ, ਛੇ ਸ਼ੁੱਧ ਸੋਨੇ ਦੇ ਬਰੇਸਲੈਟ ਜਿਨ੍ਹਾਂ ਦੀ ਕੀਮਤ 89,000 ਡਾਲਰ ਹੋਵੇਗੀ ਅਤੇ ਪਿਘਲਾਉਣ ਵਾਲੇ ਭਾਂਡੇ, ਸਾਂਚੇ ਅਤੇ ਮੋਲਡ ਬਰਾਮਦ ਹੋਏ ਹਨ। ਮੈਵਿਟੀ ਮੁਤਾਬਕ, “ਸਾਡਾ ਮੰਨਣਾ ਹੈ ਕਿ ਸੋਨਾ ਪਿਘਲਾ ਕੇ ਸਥਾਨਕ ਅਤੇ ਕੌਮਾਂਤਰੀ ਬਜ਼ਾਰ ਵਿੱਚ ਭੇਜ ਦਿੱਤਾ ਗਿਆ ਹੈ।”ਓਕਵਿਲ ਓਂਟਾਰੀਓ ਤੋਂ 40 ਸਾਲਾ ਅਮਿਤ ਜਲੋਟਾ ਉੱਪਰ ਅਪਰਾਧ ਤੋਂ ਜਾਇਦਾਦ ਬਣਾਉਣ, 5000 ਡਾਲਰ ਤੋਂ ਜ਼ਿਆਦਾ ਦੀ ਚੋਰੀ ਅਤੇ ਇੱਕ ਸੰਗਠਿਤ ਅਪਰਾਧ ਦੀ ਸਾਜਿਸ਼ ਕਰਨ ਦੇ ਇਲਜ਼ਾਮ ਹਨ। ਜੌਰਜ ਟਾਊਨ, ਓਂਟਾਰੀਓ ਤੋਂ 43 ਸਾਲਾ ਅਹਿਮਦ ਚੌਧਰੀ, ਉਨ੍ਹਾਂ ਉੱਪਰ ਗੰਭੀਰ ਅਪਰਾਧ ਤੋਂ ਬਾਅਦ ਮੁਜਰਮਾਂ ਦੀ ਮਦਦ ਕਰਨ ਦੇ ਇਲਜ਼ਾਮ ਹਨ। ਟੋਰਾਂਟੋ ਦੇ 37 ਸਾਲਾ ਅਲੀ ਰਜ਼ਾ ਜੋ ਕਿ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਹਨ। ਉਨ੍ਹਾਂ ਉੱਪਰ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ ਦੇ ਇਲਜ਼ਾਮ ਹਨ। ਇਨ੍ਹਾਂ ਤੋਂ ਇਲਾਵਾ ਬਰੈਂਪਟਨ ਤੋਂ 36 ਸਾਲਾ ਅਰਚਿਤ ਗਰੋਵਰ, ਮਿਸੀਸਾਗਾ ਦੇ 32 ਸਾਲਾ ਅਰਲਸਨ ਚੌਧਰੀ ਖਿਲਾਫ਼ ਦੇਸ ਵਿਆਪੀ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਹਨ। ਇਨ੍ਹਾਂ ਉੱਪਰ 5000 ਡਾਲਰ ਤੋਂ ਜ਼ਿਆਦਾ ਦੀ ਚੋਰੀ ਕਰਨ, ਗੰਭੀਰ ਅਪਰਾਧ ਦੀ ਸਾਜਿਸ਼, ਅਸਲ੍ਹੇ ਦੀ ਤਸਕਰੀ ਵਰਗੇ ਇਲਜ਼ਾਮ ਹਨ। ਸੀਬੀਸੀ ਦੀ ਖ਼ਬਰ ਮੁਤਾਬਕ ਓਂਟਾਰੀਓ ਤੋਂ ਜਿਨ੍ਹਾਂ ਲੋਕਾਂ ਨੂੰ ਵੀ ਕਥਿਤ ਰੂਪ ਵਿੱਚ ਅਪਰਾਧ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਫੜਿਆ ਗਿਆ ਉਨ੍ਹਾਂ ਨੂੰ ਉਨ੍ਹਾਂ ਨੂੰ ਸ਼ਰਤਾਂ ਸਮੇਤ ਜ਼ਮਾਨਤ ਉੱਤੇ ਰਿਹਾ ਕਰ ਦਿੱਤਾ ਗਿਆ।
|
|
|
19 Apr 2024
|
|
|
19 Apr 2024
|
|
|
19 Apr 2024
|
|
|
19 Apr 2024
|
|
|