ਬਰਤਾਨਵੀ ਸੰਸਦ ’ਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਭਾਰਤ ’ਚ ਧਾਰਮਿਕ ਅਜ਼ਾਦੀ ’ਤੇ ਚਰਚਾ ਵੇਲੇ ਕਿਉਂ ਹੋਇਆ
 19 Apr 2024
ਬਰਤਾਨੀਆ ਦੀ ਸੰਸਦ ਵਿੱਚ ‘ਮਣੀਪੁਰ ਅਤੇ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਮੌਜੂਦਾ ਸਥਿਤੀ’ ਦਾ ਮੁੱਦਾ ਚੁੱਕਿਆ ਗਿਆ। ਵਿਨਚੈਸਟਰ ਦੇ ਲਾਰਡ ਬਿਸ਼ਪ ਦੇ ਇੱਕ ਸਵਾਲ ਦੇ ਜਵਾਬ ਵਿੱਚ ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨੇ ਹਾਊਸ ਆਫ਼ ਲਾਰਡਜ਼ ਦੇ ਮੈਂਬਰਾਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਭਾਰਤ ਆਪਣੇ ਸੰਵਿਧਾਨ ਜ਼ਰੀਏ ਧਾਰਮਿਕ ਆਜ਼ਾਦੀ ਅਤੇ ਵਿਸ਼ਵਾਸ ਲਈ ਵਚਨਬੱਧ ਹੈ। ਦਰਅਸਲ, ਲਾਰਡ ਬਿਸ਼ਪ ਆਫ਼ ਵਿਨਚੈਸਟਰ ਨੇ ਸਰਕਾਰ ਨੂੰ ਇਹ ਪੁੱਛਿਆ ਸੀ ਕਿ ਬਰਤਾਨੀਆ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਮੌਜੂਦਾ ਸਥਿਤੀ ਦਾ ਕਿਸ ਤਰ੍ਹਾਂ ਨਾਲ ਮੁਲਾਂਕਣ ਕਰਦਾ ਹੈ। ਇਸ ’ਤੇ ਡੇਵਿਡ ਕੈਮਰਨ ਨੇ ਕਿਹਾ, ‘‘ਭਾਰਤ ਇੱਕ ਬਹੁ-ਧਰਮੀ ਅਤੇ ਬਹੁ-ਨਸਲੀ ਲੋਕਤੰਤਰ ਹੈ। ਇਹ ਦੁਨੀਆਂ ਦੇ ਸਭ ਤੋਂ ਵੱਧ ਵਿਭਿੰਨਤਾ ਵਾਲੇ ਧਾਰਮਿਕ ਸਮਾਜਾਂ ਵਿੱਚ ਸ਼ੁਮਾਰ ਹੈ। ਇੱਥੇ 96 ਕਰੋੜ 60 ਲੱਖ ਹਿੰਦੂ, 17 ਕਰੋੜ 20 ਲੱਖ ਮੁਸਲਮਾਨ, ਦੋ ਕਰੋੜ ਅੱਸੀ ਲੱਖ ਇਸਾਈ, ਦੋ ਕਰੋੜ ਸਿੱਖ, 80 ਲੱਖ ਬੋਧੀ ਅਤੇ 45 ਲੱਖ ਜੈਨੀ ਰਹਿੰਦੇ ਹਨ।’’ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਹੁਣ ਵਿਦੇਸ਼ ਮੰਤਰਾਲਾ ਅਤੇ ਰਾਸ਼ਟਰਮੰਡਲ ਦੇਸ਼ਾਂ ਨਾਲ ਸਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਡੇਵਿਡ ਕੈਮਰਨ ਨੇ ਕਿਹਾ, ‘‘ਇਸ ਸਬੰਧ ਵਿੱਚ ਕੋਈ ਖ਼ਾਸ ਮੁੱਦਾ ਜਾਂ ਚਿੰਤਾ ਪੈਦਾ ਹੁੰਦੀ ਹੈ ਤਾਂ ਬਰਤਾਨੀਆ ਦੀ ਸਰਕਾਰ ਬਿਨਾਂ ਸ਼ੱਕ ਭਾਰਤ ਸਰਕਾਰ ਸਾਹਮਣੇ ਇਹ ਮੁੱਦਾ ਉਠਾਉਂਦੀ ਹੈ।’’
|
|
|
 19 Apr 2024
|
|
|
 19 Apr 2024
|
|
|
 19 Apr 2024
|
|
|
 19 Apr 2024
|
|
|