Tirchinazar.com
 
 
BREAKING NEWS
ਬਦਲਾਖੋਰੀ ਦੀ ਸਿਆਸਤ ਹੀ ਮੈਨੂੰ ਸੰਗਰੂਰ ਖਿੱਚ ਲਿਆਈ: ਖਹਿਰਾ    » ਦਸਵੀਂ ’ਚ ਕੁੜੀਆਂ ਨੇ ਬਾਜ਼ੀ ਮਾਰੀ    » ਭਗਵੰਤ ਮਾਨ ਵੱਲੋਂ ਸੂਬੇ ’ਚ ਪਾਰਟੀ ਲਈ ਪ੍ਰਚਾਰ ਮੁਹਿੰਮ ਸ਼ੁਰੂ    » ਬਰਤਾਨਵੀ ਸੰਸਦ ’ਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਭਾਰਤ ’ਚ ਧਾਰਮਿਕ ਅਜ਼ਾਦੀ ’ਤੇ ਚਰਚਾ ਵੇਲੇ ਕਿਉਂ ਹੋਇਆ    » ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ : 2 ਪੰਜਾਬੀਆਂ ਨੇ ਕਿਵੇਂ ਫਿਲਮੀ ਤਰੀਕੇ ਨਾਲ 12 ਅਰਬ ਤੋਂ ਵੱਧ ਦਾ ਸੋਨਾ ਤੇ ਨਕਦੀ ਲੁੱਟੀ    » ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, BSF ਅਤੇ ਕੇਂਦਰੀ ਏਜੰਸੀਆਂ ਤਾਲਮੇਲ ਨੂੰ ਹੋਰ ਮਜਬੂਤ ਕਰਨ - ਸਪੈਸ਼ਲ ਡੀਜੀਪੀ    » ਕੇਜਰੀਵਾਲ ਹੀ ਰਹਿਣਗੇ CM, ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ    » ਸ਼ਹੀਦ ਭਗਤ ਸਿੰਘ ‘ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬਰਾਬਰ ਕੇਜਰੀਵਾਲ ਦੀ ਫੋਟੋ ਲਗਾਈ ? ਆਪ ਕਸੂਤੀ ਫਸੀ    » ਆਮ ਵਿਅਕਤੀ ਵਾਂਗ ਕੇਜਰੀਵਾਲ ਨੂੰ ਮਿਲ ਸਕਦੇ ਹਨ ਮਾਨ: ਤਿਹਾੜ ਜੇਲ੍ਹ ਅਧਿਕਾਰੀ    »
               
April 27, 2024, 5:53 PM  
ਸੰਗਰੂਰ ਵਿੱਚ ਪੁਲੀਸ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਨੈਟਵਰਕ ਦਾ ਪਰਦਾਫਾਸ਼
 
    25 Mar 2024
ਇੱਥੋਂ ਦੀ ਪੁਲੀਸ ਵਲੋਂ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 20 ਲੋਕਾਂ ਦੀ ਜਾਨ ਲੈਣ ਵਾਲੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ’ਚ ਪੁਲੀਸ ਵਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਲੋਂ ਸ਼ਰਾਬ ਦੀਆਂ ਚਾਰ ਪੇਟੀਆਂ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ ਵੇਚੀਆਂ ਗਈਆਂ ਸਨ। ਪੁਲੀਸ ਨੇ ਇਸ ਮਾਮਲੇ ’ਚ ਦੋ ਮੁੱਖ ਮੁਲਜ਼ਮਾਂ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਜ਼ਹਿਰੀਲੀ ਸ਼ਰਾਬ ਦੀਆਂ 17 ਪੇਟੀਆਂ ਪਿੰਡ ਗੁੱਜਰਾਂ, ਢੰਡੋਲੀ ਅਤੇ ਟਿੱਬੀ ਰਵਿਦਾਸਪੁਰਾ ਸੁਨਾਮ ਵਿਚ ਵੇਚੀਆਂ ਗਈਆਂ ਸਨ ਜਿਨ੍ਹਾਂ ਦੀ ਸ਼ਨਾਖਤ ਕਰ ਲਈ ਗਈ ਹੈ। ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਮਾਸਟਰ ਮਾਈਂਡ ਗੁਰਲਾਲ ਸਿੰਘ ਪਿੰਡ ਉਭਾਵਾਲ ਅਤੇ ਹਰਮਨਪ੍ਰੀਤ ਸਿੰਘ ਪਿੰਡ ਤੇਈਪੁਰ ਦਾ ਪਿਛੋਕੜ ਅਪਰਾਧਿਕ ਹੈ ਅਤੇ ਦੋਵੇਂ ਸੰਗਰੂਰ ਜੇਲ੍ਹ ’ਚ ਇੱਕ-ਦੂਜੇ ਦੇ ਸੰਪਰਕ ’ਚ ਆਏ। ਜੇਲ੍ਹ ’ਚ ਹੀ ਇਨ੍ਹਾਂ ਨੇ ਨਕਲੀ ਸ਼ਰਾਬ ਦਾ ਧੰਦਾ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਸੀ। ਉਨ੍ਹਾਂ ਨੇ ਜਿਹੜੀਆਂ ਫੈਕਟਰੀਆਂ ’ਚੋਂ ਕੁੱਲ 300 ਲਿਟਰ ਮਿਥਨੌਲ ਕੈਮੀਕਲ ਖਰੀਦਿਆ ਸੀ, ਉਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਪੁਲੀਸ ਕੋਲ ਮੌਜੂਦ ਹਨ। ਪੁਲੀਸ ਨੇ ਇਨ੍ਹਾਂ ਕੇਸਾਂ ਵਿਚ ਆਬਕਾਰੀ ਐਕਟ ਦੀ ਧਾਰਾ 61-ਏ ਵੀ ਲਗਾ ਦਿੱਤੀ ਹੈ ਜੋ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਸਬੰਧਤ ਹੈ। ਡੀਆਈਜੀ ਭੁੱਲਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਹਰਮਨਪ੍ਰੀਤ ਸਿੰਘ ਆਪਣੇ ਸਾਥੀ ਗੁਰਲਾਲ ਸਿੰਘ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ਵਿਚ ਭਰ ਕੇ ਵੇਚਦੇ ਸਨ। ਉਹ ਘਰ ਵਿਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਲੈਂਦੇ ਸਨ ਜਦੋਂ ਕਿ ਬੋਤਲ ਉਪਰ ਕੈਪ ਲਗਾਉਣ ਲਈ ਮਸ਼ੀਨ ਦੀ ਵਰਤੋਂ ਕਰਦੇ ਸਨ ਜੋ ਇਨ੍ਹਾਂ ਨੇ ਲੁਧਿਆਣਾ ਤੋਂ ਮੰਗਵਾਈ ਸੀ। ਉਨ੍ਹਾਂ ਦੱਸਿਆ ਪੁਲੀਸ ਵਲੋਂ ਹਰਮਨਪ੍ਰੀਤ ਸਿੰਘ ਦੇ ਘਰ ਪਿੰਡ ਤੇਈਪੁਰ ਤੋਂ 200 ਲਿਟਰ ਮਿਥਨੌਲ, ਅਲਕੋਹਲ ਦੀਆਂ 156 ਬੋਤਲਾਂ, ਮਿਲਾਵਟੀ ਸ਼ਰਾਬ ਦੀਆਂ ਬਗੈਰ ਲੇਬਲ ਤੋਂ 80 ਬੋਤਲਾਂ, ਲੇਬਲ ਵਾਲੀਆਂ 130 ਮਿਲਾਵਟੀ ਸ਼ਰਾਬ ਦੀਆਂ ਬੋਤਲਾਂ, 4500 ਖਾਲੀ ਬੋਤਲਾਂ, 4600 ਢੱਕਣ, 10 ਲਿਟਰ ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਫਲੇਵਰ, 25 ਲਿਟਰ ਕਾਲਾ ਰੰਗ ਆਦਿ ਬਰਾਮਦ ਕੀਤਾ। ਪੁਲੀਸ ਵਲੋਂ ਅੱਜ ਦੋ ਜਣਿਆਂ ਮੰਗਲ ਵਾਸੀ ਟਿੱਬੀ ਰਵਿਦਾਸਪੁਰਾ ਸੁਨਾਮ ਅਤੇ ਵੀਰੂ ਸੈਣੀ ਵਾਸੀ ਵਾਰਡ ਨੰਬਰ 3 ਸੁਨਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਟਿੱਬੀ ਰਵਿਦਾਸਪੁਰਾ ਵਿਚ ਨਕਲੀ ਸ਼ਰਾਬ ਦੀਆਂ ਪੇਟੀਆਂ ਵੇਚੀਆਂ ਸਨ।
 
ਤਾਜ਼ਾ ਖਬਰਾਂ
  19 Apr 2024
 
  19 Apr 2024
 
  19 Apr 2024
 
  19 Apr 2024
 
ਵਿਦੇਸ਼ੀ ਖਬਰਾਂ
  19 Apr 2024
  19 Apr 2024
  19 Apr 2024
 
  02 Apr 2024
  02 Apr 2024