Tirchinazar.com
 
 
BREAKING NEWS
ਬਦਲਾਖੋਰੀ ਦੀ ਸਿਆਸਤ ਹੀ ਮੈਨੂੰ ਸੰਗਰੂਰ ਖਿੱਚ ਲਿਆਈ: ਖਹਿਰਾ    » ਦਸਵੀਂ ’ਚ ਕੁੜੀਆਂ ਨੇ ਬਾਜ਼ੀ ਮਾਰੀ    » ਭਗਵੰਤ ਮਾਨ ਵੱਲੋਂ ਸੂਬੇ ’ਚ ਪਾਰਟੀ ਲਈ ਪ੍ਰਚਾਰ ਮੁਹਿੰਮ ਸ਼ੁਰੂ    » ਬਰਤਾਨਵੀ ਸੰਸਦ ’ਚ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਭਾਰਤ ’ਚ ਧਾਰਮਿਕ ਅਜ਼ਾਦੀ ’ਤੇ ਚਰਚਾ ਵੇਲੇ ਕਿਉਂ ਹੋਇਆ    » ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ : 2 ਪੰਜਾਬੀਆਂ ਨੇ ਕਿਵੇਂ ਫਿਲਮੀ ਤਰੀਕੇ ਨਾਲ 12 ਅਰਬ ਤੋਂ ਵੱਧ ਦਾ ਸੋਨਾ ਤੇ ਨਕਦੀ ਲੁੱਟੀ    » ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ, BSF ਅਤੇ ਕੇਂਦਰੀ ਏਜੰਸੀਆਂ ਤਾਲਮੇਲ ਨੂੰ ਹੋਰ ਮਜਬੂਤ ਕਰਨ - ਸਪੈਸ਼ਲ ਡੀਜੀਪੀ    » ਕੇਜਰੀਵਾਲ ਹੀ ਰਹਿਣਗੇ CM, ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ    » ਸ਼ਹੀਦ ਭਗਤ ਸਿੰਘ ‘ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬਰਾਬਰ ਕੇਜਰੀਵਾਲ ਦੀ ਫੋਟੋ ਲਗਾਈ ? ਆਪ ਕਸੂਤੀ ਫਸੀ    » ਆਮ ਵਿਅਕਤੀ ਵਾਂਗ ਕੇਜਰੀਵਾਲ ਨੂੰ ਮਿਲ ਸਕਦੇ ਹਨ ਮਾਨ: ਤਿਹਾੜ ਜੇਲ੍ਹ ਅਧਿਕਾਰੀ    »
               
April 27, 2024, 5:37 PM  
ਕੈਨੇਡਾ: ਅੰਮ੍ਰਿਤਧਾਰੀ ਜੋੜੇ ਦੇ ਕਤਲ ਤੋਂ ਚਾਰ ਮਹੀਨੇ ਬਾਅਦ ਵੀ ਪੁਲੀਸ ਦੇ ਹੱਥ ਖਾਲੀ
 
    25 Mar 2024
ਚਾਰ ਕੁ ਮਹੀਨੇ ਪਹਿਲਾਂ ਬਰੈਂਪਟਨ ਤੇ ਕੈਲੇਡਨ ਨੂੰ ਵੰਡਦੀ ਮੇਅ ਫੀਲਡ ਰੋਡ ਨੇੜਲੇ ਕਿਰਾਏ ਦੇ ਘਰ ਵਿਚ ਮਾਰੇ ਗਏ ਅੰਮ੍ਰਿਤਧਾਰੀ ਜੋੜੇ ਜਗਤਾਰ ਸਿੰਘ (57) ਤੇ ਹਰਭਜਨ ਕੌਰ (55) ਦੇ ਕਾਤਲ ਅਤੇ 13 ਗੋਲੀਆਂ ਕਾਰਨ ਉਮਰ ਭਰ ਲਈ ਅਪਾਹਜ ਹੋਈ ਉਨ੍ਹਾਂ ਦੀ ਧੀ ਜਸਪਰੀਤ ਕੌਰ (28) ਦੇ ਦੋਸ਼ੀ ਅਜੇ ਪੁਲੀਸ ਗ੍ਰਿਫਤ ਤੋਂ ਬਾਹਰ ਹਨ। ਦੰਪਤੀ ਕੁਝ ਦਿਨ ਪਹਿਲਾਂ ਹੀ ਪੰਜਾਬ ਤੋਂ ਪੁੱਤਰ ਤੇ ਧੀ ਕੋਲ ਪਹੁੰਚੇ ਸਨ। ਇਸੇ ਸਬੰਧ ’ਚ ਕੀਤੇ ਗਏ ਪੱਤਰਕਾਰ ਸੰਮੇਲਨ ਵਿਚ ਪੁਲੀਸ ਜਾਂਚ ਟੀਮ ਦੇ ਇੰਸਪੈਕਟਰ ਬਰੈਨ ਮੈਕਡੌਰਮਟ ਨੇ ਕਿਹਾ ਕਿ ਬਿਨਾਂ ਸ਼ੱਕ ਪਰਿਵਾਰ ਗਲਤ ਪਛਾਣ ਦਾ ਸ਼ਿਕਾਰ ਹੋਇਆ ਹੈ। ਚੰਗਾ ਹੋਇਆ ਕਿ ਉਸ ਮੌਕੇ ਜੋੜੇ ਦਾ ਪੁੱਤਰ ਗੁਰਦਿੱਤ ਸਿੰਘ (30) ਘਰ ’ਚ ਮੌਜੂਦ ਨਹੀਂ ਸੀ। ਉਨ੍ਹਾਂ ਕਿ ਲੰਘੇ ਸਾਲ 20 ਨਵੰਬਰ ਦੀ ਰਾਤ ਨੂੰ ਵਾਪਰੀ ਘਟਨਾ ਉਸ ਤੋਂ ਕੁਝ ਦਿਨ ਪਹਿਲਾਂ ਵਾਪਰੀਆਂ ਗੋਲੀਬਾਰੀ ਦੀਆਂ 6 ਹੋਰ ਘਟਨਾਵਾਂ ਨਾਲ ਸਬੰਧਤ ਹੈ। 15 ਨਵੰਬਰ ਨੂੰ ਬਰੈਂਪਟਨ ਦਾ ਰਹਿਣ ਵਾਲਾ ਜਗਰਾਜ ਸਿੰਘ (29) ਦਾ ਕਤਲ ਇਸੇ ਕੜੀ ਦਾ ਹਿੱਸਾ ਹੈ। ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰਦਿਆਂ ਪੁਲੀਸ ਅਫਸਰ ਨੇ ਕਿਹਾ ਕਿ ਇਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ। ਉਸ ਨੇ ਭਰੋਸਾ ਪ੍ਰਗਟਾਇਆ ਕਿ ਸਬੂਤ ਇਕੱਤਰ ਹੋਣ ਤੋਂ ਬਾਅਦ ਸਾਰੇ ਮਾਮਲੇ ਦਾ ਖੁਲਾਸਾ ਜਲਦੀ ਕਰ ਦਿਤਾ ਜਾਏਗਾ।
 
ਤਾਜ਼ਾ ਖਬਰਾਂ
  19 Apr 2024
 
  19 Apr 2024
 
  19 Apr 2024
 
  02 Apr 2024
 
ਵਿਦੇਸ਼ੀ ਖਬਰਾਂ
  19 Apr 2024
  19 Apr 2024
  19 Apr 2024
 
  02 Apr 2024
  02 Apr 2024